ਮਾਲੇਰਕੋਟਲਾ, 15 ਜਨਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਭਾਰਤ ਦਾ ਇੱਕੋ ਇੱਕ ਅਜਿਹਾ ਸੂਬਾ ਹੈ ਜਿੱਥੇ ਵਸਦੇ ਲੋਕਾਂ ਵਿੱਚ ਵਿਦੇਸ਼ ਜਾਣ ਦੀ ਚਾਹਤ ਸਾਰੀਆਂ ਹੱਦਾਂ ਪਾਰ ਕਰਦੀ ਵਿਖਾਈ ਦੇ ਰਹੀ ਹੈ। ਪੰਜਾਬ ਵਸਦੇ ਪੰਜਾਬੀਆਂ ਕੋਲ ਪਾਸਪੋਰਟ ਵੀ ਬਾਕੀ ਸੂਬਿਆਂ ਦੇ ਵਸਨੀਕਾਂ ਦੀ ਨਿਸਬਤ ਸਭ ਤੋਂ ਵਧੇਰੇ ਹਨ। ਪੰਜਾਬ ਦਾ ਮੁੱਖ ਕਿੱਤਾ ਭਾਵੇਂ ਖੇਤੀਬਾੜੀ੍ਹ ਹੈ ਪਰ ਲਾਹੇਵੰਦ ਨਾ ਹੋਣ ਦੀ ਸੂਰਤ ਵਿੱਚ ਸੂਬੇ ਅੰਦਰ ਵਸਦੇ ਬਹੁਗਿਣਤੀ ਕਿਸਾਨ ਆਪਣੇ ਬੱਚਿਆਂ ਨੂੰ ਖੇਤੀਬਾੜੀ੍ਹ ਦੇ ਕਿੱਤੇ ਵਿੱਚ ਪਾਉਣਾ ਨਹੀਂ ਚਾਹੁੰਦੇ ਕਿਉਂਕਿ ਕਿਸਾਨ ਵਰਗ ਲਈ ਖੇਤੀਬਾੜੀ੍ਹ ਵਾਲਾ ਕਿੱਤਾ ਘਾਟੇ ਦਾ ਵਣਜ ਸਾਬਤ ਹੋਇਆ ਹੈ ਅਤੇ ਕਿਸਾਨਾਂ ਕੋਲ ਜੋਤਾਂ ਅਤੇ ਜ਼ਮੀਨਾਂ ਵੀ ਲਗਾਤਾਰ ਘਟਦੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਹਰ ਪ੍ਰਵਾਰ ਦੀ ਇਹ ਦਿਲੀ ਖਾਹਿਸ਼ ਹੈ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਸੈਟਲ ਹੋ ਕੇ ਖੂਬ ਤਰੱਕੀਆਂ ਕਰਨ ਅਤੇ ਮੌਜਾਂ ਮਾਨਣ। ਬੱਚਿਆਂ ਦਾ ਪਾਸਪੋਰਟ ਬਣਾਉਣ ਦੀ ਕਿਿਰਆ ਤਾਂ ਕੁਝ ਅਸਾਨ ਹੈ ਕਿਉਂਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ ਮਾਲੇਰਕੋਟਲਾ ਵਰਗੇ ਛੋਟੇ ਸ਼ਹਿਰਾਂ ਅੰਦਰ ਵੀ ਪਾਸਪੋਰਟ ਕੇਂਦਰ ਖੋਲ ਦਿੱਤੇ ਗਏ ਹਨ ਪਰ ਵਿਦੇਸ ਜਾਣ ਤੋਂ ਪਹਿਲਾਂ ਵੀਜਾ ਫਾਈਲੰਿਗ ਸਟੇਸ਼ਨਾਂ (ਵੀਐਫਐਸ) ਵਿੱਚ ਇੰਮੀਗ੍ਰੇਸ਼ਨ ਦੀ ਫਾਈਲ ਸਬਮਿੱਟ ਕਰਵਾਉਣ ਤੋਂ ਫੋਰਨ ਬਾਅਦ ਫਿੰਗਰ ਪ੍ਰਿੰਟਸ ਜਾਂ ਬਾਇਉਮੈਟ੍ਰਿਕਸ ਵੀ ਕਰਵਾਉਣਾ ਪੈਂਦਾ ਹੈ ਜਿਸ ਲਈ ਆਮ ਬੱਚਿਆਂ ਨੂੰ ਮਾਲੇਰਕੋਟਲਾ ਤੋਂ ਜਲੰਧਰ ਜਾਂ ਚੰਡੀਗੜ੍ਹ ਲਈ ਸਫਰ ਕਰਨਾ ਪੈਂਦਾ ਹੈ ਜਿਹੜਾ ਸਰਦੀਆਂ ਅਤੇ ਠੰਡ ਦੇ ਅਜਿਹੇ ਮੌਸਮ ਵਿੱਚ ਬਹੁਤ ਮਹਿੰਗਾ ਵੀ ਹੈ ਅਤੇ ਰਿਸਕੀ ਵੀ ਹੈ।ਮੱਧਵਰਗ ਪ੍ਰਵਾਰਾਂ ਦੇ ਬੱਚਿਆਂ ਅਤੇ ਮਾਪਿਆਂ ਨੂੰ ਘਰ ਤੋਂ ਦੂਰ ਜਾਣ ਲਈ ਕਿਰਾਏ ਦੀ ਟੈਕਸੀ ਵਗੈਰਾ ਦਾ ਬੇਲੋੜਾ ਭਾਰ ਸਹਿਣਾ ਜਿੱਥੇ ਬਹੁਤ ਔਖਾ ਹੈ ਉਥੇ ਖਰਚ ਦੇ ਨਾਲ ਨਾਲ ਇਹ ਲਗਭਗ ਸਾਰਿਆਂ ਲਈ ਕਾਫੀ ਦੁਖਦਾਈ ਜਿਹਾ ਕੰਮ ਵੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਜਿਹੜੇ ਸ਼ਹਿਰਾਂ ਵਿੱਚ ਪਾਸਪੋਰਟ ਕੇਂਦਰ ਖੋਲੇ ਹੋਏ ਹਨ ਘੱਟੋ ਘੱਟ ਵਿਦੇਸ਼ ਮੰਤਰਾਲੇ ਵਲੋਂ ਉਨ੍ਹਾਂ ਸ਼ਹਿਰਾਂ ਵਿੱਚ ਤਾਂ ਬਾਇਉਮੈਟ੍ਰਿਕਸ ਜਾਂ ਫਿੰਗਰਪ੍ਰਿੰਟਸ ਦੀ ਸਹੂਲਤ ਦਿੱਤੀ ਹੀ ਜਾ ਸਕਦੀ ਹੈ ਅਤੇ ਲੋਕਾਂ ਦੀ ਫਜੂਲ ਦੀ ਖੱਜ਼ਲ ਖੁਆਰੀ ਵੀ ਖਤਮ ਕੀਤੀ ਜਾ ਸਕਦੀ ਹੈ। ਵਿਦੇਸ਼ ਜਾਣ ਦੀ ਚਾਹਤ ਰਖਦੇ ਪੰਜਾਬ ਦੇ ਬੱਚਿਆਂ ਦੇ ਮਾਪਿਆਂ ਵਲੋਂ ਪੰਜਾਬ ਵਿੱਚ ਰਾਜ ਕਰਦੀ ਭਗਵੰਤ ਮਾਨ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਅਜਿਹੇ ਕੇਂਦਰ ਖੋਲਣ ਲਈ ਮੋਦੀ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਅਪੀਲ ਕਰੇ।