ਰੋਹਤਕ ਦੀ ਸੁਨਾਰੀਆ ਜੇਲ ‘ਚ ਸਾਧਵੀ ਜਬਰ-ਜਨਾਹ ਸਮੇਤ ਕਈ ਮਾਮਲਿਆਂ ‘ਚ ਸਾਲ 2017 ਤੋਂ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ੁੱਕਰਵਾਰ ਦੇਰ ਸ਼ਾਮ 50 ਦਿਨਾਂ ਦੀ ਪੈਰੋਲ ਮਿਲ ਗਈ। ਉਸ ਨੂੰ 9ਵੀਂ ਵਾਰ ਪੈਰੋਲ ਮਿਲੀ ਹੈ। ਪੈਰੋਲ ਦੌਰਾਨ ਉਸ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਬਰਨਾਵਾ ਆਸ਼ਰਮ ‘ਚ ੜੱਪੀਆਂ ਰਹਿਣਾ ਪਵੇਗਾ।ਗੁਰਮੀਤ ਰਾਮ ਰਹੀਮ ਨੂੰ ਸਿਰਸਾ ਦੇ ਸਾਬਕਾ ਡੇਰਾ ਮੈਨੇਜਰ ਅਤੇ ਪੱਤਰਕਾਰ ਹੱਤਿਆਕਾਂਡ ‘ਚ ਵੀ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਜਿਸ ਦੇ ਚਲਦਿਆਂ ਉਸ ਨੂੰ ਮਰਨ ਤੱਕ ਉਮਰ ਕੈਦ ਸੁਣਾਈ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਉਹ 20 ਜੁਲਾਈ 2023 ਨੂੰ ਪੈਰੋਲ ‘ਤੇ ਜੇਲ ਤੋਂ ਬਾਹਰ ਆਇਆ ਸੀ।