ਭੋਪਾਲ, ਮੱਧ ਪ੍ਰਦੇਸ਼ ‘ਚ ਰਾਜਗੜ੍ਹ ਜਿਲੇ ਦੇ ਇੱਕ ਪਿੰਡ ਵਿੱਚ ਗਣਤੰਤਰ ਦਿਵਸ ਦੇ ਮੌਕੇ ਇੱਕ ਦਲਿਤ ਸਰਪੰਚ ਨੂੰ ਤਿਰੰਗਾ ਝੰਡਾ ਲਹਿਰਾਉਣ ਤੋਂ ਰੋਕਣ ‘ਤੇ ਅਧਿਕਾਰੀਆਂ ਨੇ ਪੰਚਾਇਤ ਵਿਭਾਗ ਦੇ ਇੱਕ ਅਧਿਕਾਰੀ ਨੂੰ ਬਰਤਰਫ ਕਰ ਦਿੱਤਾ ਹੈ।ਇਹ ਘਟਨਾ ਰਾਜਗੜ੍ਹ ਜ਼ਿਲੇ ਦੀ ਬਿਆਓਰਾ ਤਹਿਸੀਲ ਅਧੀਨ ਪੈਂਦੇ ਤਰੇਨਾ ਗ੍ਰਾਮ ਪੰਚਾਇਤ ਵਿੱਚ ਵਾਪਰੀ ਸੀ। ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਸੀ ਕਿ ਸਰਪੰਚ ਨਾਲ ਦਲਿਤ ਹੋਣ ਕਾਰਨ ਵਿਤਕਰਾ ਕੀਤਾ ਗਿਆ ।ਰੁਜ਼ਗਾਰ ਸਹਾਇਕ ਲਖਨ ਸਿੰਘ ਦੀਆਂ ਸੇਵਾਵਾਂ ਤੁਰੰਤ ਖਤਮ ਕਰ ਦਿੱਤੀਆਂ ਗਈਆਂ ਹਨ। ਘਟਨਾ ਤੋਂ ਬਾਅਦ ਸਰਪੰਚ ਮਾਨ ਸਿੰਘ ਵਰਮਾ ਨੇ ਦੋਸ਼ ਲਾਇਆ ਸੀ ਕਿ 26 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਵਿੱਚ ਇੱਕ ਪ੍ਰੋਗਰਾਮ ਦੌਰਾਨ ਰੁਜ਼ਗਾਰ ਸਹਾਇਕ ਨੇ ਕਿਸੇ ਗੈਰ-ਦਲਿਤ ਵਿਅਕਤੀ ਨੂੰ ਤਿਰੰਗਾ ਲਹਿਰਾਉਣ ਲਈ ਕਿਹਾ ਸੀ।