ਲੁਧਿਆਣਾ : ਖ਼ਾਲੀ ਪਲਾਟ ‘ਚੋਂ ਪੰਜਾਬ ਖੇਤੀਬਾੜੀ੍ਹ ਯੂਨੀਵਰਸਿਟੀ ਲੁਧਿਆਂਣਾ ਦੇ ਸੁਪਰਡੈਂਟ ਦੀ ਲਾਸ਼ ਸ਼ੱਕੀ ਹਾਲਾਤ ਵਿਚ ਇਕ ਬਾਂਸ ਨਾਲ ਲਟਕਦੀ ਮਿਲੀ। ਕਤਲ ਕਰ ਕੇ ਲਾਸ਼ ਨੂੰ ਲਟਕਾਉਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਗੁਲਸ਼ਨ ਮਹਿਤਾ ਵਾਸੀ ਹੈਬੋਵਾਲ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਲਸ਼ਨ ਦੇ ਭਰਾ ਰਾਜੇਸ਼ ਮਹਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਪੀ.ਏ.ਯੂ. ਤੋਂ ਫੋਨ ਆਇਆ ਕਿ ਗੁਲਸ਼ਨ ਦਫ਼ਤਰ ਨਹੀਂ ਪਹੁੰਚਿਆ। ਜਦੋਂ ਉਹ ਭਰਾ ਗੁਲਸ਼ਨ ਦੇ ਘਰ ਗਿਆ ਤਾਂ ਉਸ ਦੀ ਪਤਨੀ ਨੇ ਦਸਿਆ ਕਿ ਉਹ ਸਵੇਰੇ ਟਿਫ਼ਨ ਲੈ ਕੇ ਕੰਮ ‘ਤੇ ਗਿਆ ਸੀ। ਉਸ ਨੇ ਆ ਕੇ ਦਸਿਆ ਕਿ ਉਸ ਦਾ ਭਰਾ ਹੰਬੜਾ ਰੋਡ ਸਾਈਂ ਧਾਮ ਨੇੜੇ ਪ੍ਰਵੇਲਾ ਸਿਟੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਰਾਜੇਸ਼ ਅਨੁਸਾਰ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚਿਆ ਤਾਂ ਉਹ ਦੰਗ ਰਹਿ ਗਿਆ। ਉਸ ਦੇ ਭਰਾ ਦੀ ਲਾਸ਼ ਬਾਂਸ ਨਾਲ ਲਟਕ ਰਹੀ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।