ਨਵੀਂ ਦਿੱਲੀ :ਸੋਸ਼ਲ ਮੀਡੀਆ ਮੰਚ ‘ਤੇ 18 ਸਾਲਾ ਇਕ ਲੜਕੀ ਦੇ ਦੋਸਤ ਰਹੇ 2 ਲੋਕਾਂ ਨੇ ਉਸ ਨੂੰ ਨਸ਼ੇ ਵਾਲਾ ਪਦਾਰਥ ਖੁਆ ਕੇ ਉਸ ਨਾਲ ਕਥਿਤ ਤੌਰ ‘ਤੇ ਗੈਂਗ ਰੇਪ ਕੀਤਾ। ਪੁਲਸ ਨੇ ਦੱਸਿਆ ਕਿ ਅੰਬੇਡਕਰ ਨਗਰ ਪੁਲਸ ਥਾਣੇ ‘ਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਲੜਕੀ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਮੁਲਜ਼ਮਾਂ ਨੇ ਦੁਪਹਿਰ ਲਗਭਗ ਇਕ ਵਜੇ ਉਸ ਨੂੰ ਮਦਨਗੀਰ ਦੇ ਇਕ ਚੌਕ ‘ਚ ਸੱਦਿਆ।ਲੜਕੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਸਕੂਟਰ ‘ਤੇ ਬੈਠਣ ਲਈ ਕਿਹਾ। ਉਸ ਦੇ ਨਾਂਹ ਕਰਨ ‘ਤੇ ਮੁਲਜ਼ਮਾਂ ਨੇ ਉਸ ਨੂੰ ਗੰਭੀਰ ਨਤੀਜੇ ਭੁਗਤਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਉਹ ਉਨ੍ਹਾਂ ਨਾਲ ਜਾਣ ਲਈ ਮਜਬੂਰ ਹੋ ਗਈ। ਉਹ ਪੀੜਤਾ ਨੂੰ ਮਾਲਵੀਆ ਨਗਰ ਲੈ ਗਏ, ਜਿਥੇ ਉਨ੍ਹਾਂ ਨੇ ਖਾਣਾ ਖਾਧਾ। ਲੜਕੀ ਨੇ ਦਾਅਵਾ ਕੀਤਾ ਕਿ ਖਾਣੇ ‘ਚ ਨਸ਼ੇ ਵਾਲਾ ਪਦਾਰਥ ਮਿਿਲਆ ਹੋਇਆ ਸੀ ਅਤੇ ਖਾਣੇ ਤੋਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ। ਲੜਕੀ ਨੂੰ ਜਦ ਹੋਸ਼ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਸੈਕਸ ਸ਼ੋਸ਼ਣ ਹੋਇਆ ਹੈ।