ਬੇਂਗਲੁਰੂ: ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ‘ਤੇ ਇਕ ਔਰਤ ਨੇ ਵਿਆਹ ਦਾ ਝੂਠਾ ਵਾਅਦਾ ਕਰ ਕੇ ਵਾਰ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ। ਉਸ ਵਿਰੁੱਧ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਸਬੰਧੀ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।ਦੋਵੇਂ ਇਕ ਏਅਰਲਾਈਨ ਕੰਪਨੀ ‘ਚ ਕੰਮ ‘ਚ ਸਿਖਲਾਈ ਲੈ ਰਹੇ ਸਨ। ਉਹ ਦੋਸਤ ਬਣੇ ਰਹੇ ਅਤੇ ਹੌਲੀ ਹੌਲੀ ਉਨ੍ਹਾਂ ਵਿਚਕਾਰ ਇਕ ਰਿਸ਼ਤਾ ਵਿਕਸਤ ਹੋਇਆ। ਸ਼ਿਕਾਇਤ ਕਰਨ ਵਾਲੀ ਔਰਤ ਨੇ ਦਾਅਵਾ ਕੀਤਾ ਕਿ ਜਦੋਂ ਉਹ 2018 ‘ਚ ਅਰਜੁਨ ਪੁਰਸਕਾਰ ਜੇਤੂ ਵਰੁਣ ਦੇ ਸੰਪਰਕ ‘ਚ ਆਈ ਸੀ ਤਾਂ ਉਹ 17 ਸਾਲ ਦੀ ਸੀ । ਉਸ ਸਮੇਂ ਵਰੁਣ ਇੱਥੇ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ‘ਚ ਉਹ ਔਰਤ ਨੂੰ ਬੈਂਗਲੁਰੂ ਦੇ ਜੈਨਗਰ ਦੇ ਇਕ ਹੋਟਲ ‘ਚ ਲੈ ਗਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ, ਹਾਲਾਂਕਿ ਉਸ ਨੂੰ ਪਤਾ ਸੀ ਕਿ ਉਹ ਨਾਬਾਲਗ ਹੈ। ਉਸ ਨੇ ਵਰੁਣ ‘ਤੇ ਵਿਆਹ ਦਾ ਝੂਠਾ ਵਾਅਦਾ ਕਰ ਕੇ ਪੰਜ ਸਾਲ ਦੇ ਰਿਸ਼ਤੇ ਦੌਰਾਨ ਉਸ ਨਾਲ ਕਈ ਵਾਰ ਸਬੰਧ ਬਣਾਏ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਸੀਂ ਸੋਮਵਾਰ ਨੂੰ ਹਾਕੀ ਖਿਡਾਰੀ ਵਿਰੁਧ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।