ਸੰਗਰੂਰ , 7 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਦੇ ਚੜੇ ਕਰਜੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਜਿੰਮੇਵਾਰ ਹੈ ।ਭਗਵੰਤ ਮਾਨ ਸਰਕਾਰ ਨੇ ਪੰਜਾਬ ਲਈ ਥਰਮਲ ਪਲਾਂਟ ਖਰੀਦ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਪੰਜਾਬ ਹਿਤੈਸੀ ਹੈ ।ਕਾਂਗਰਸ ਅਤੇ ਅਕਾਲੀ ਸਰਕਾਰ ਨੇ ਆਪਣੇ ਰਾਜ ਸਮੇਂ ਜਿੰਨੇ ਵੀ ਪਬਲਿਕ ਸੈਕਟਰ ਦੇ ਅਦਾਰੇ ਆਪਣੇ ਚਹੇਤਿਆਂ ਨੂੰ ਵੇਚ ਦਿੱਤੇ ਹਨ ਜਿਸ ਕਾਰਨ ਟੂਰਿਜਮ ਪ੍ਰਮੋਟ ਨਹੀਂ ਹੋ ਰਿਹਾ। ਪੰਜਾਬ ਬਚਾਉ ਯਾਤਰਾ ਤੇ ਵਿਅੰਗ ਕਸਦਿਆਂ ਇਹ ਵਿਚਾਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ.ਹਰਚੰਦ ਸਿੰਘ ਬਰਸਟ ਨੇ ਭਾਈ ਗੁਰਦਾਸ ਕਾਲਜ ਸੰਗਰੂਰ ਵਿਖੇ ਸਿਰਕਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਪੰਜਾਬ ਬਚਾਉ ਯਾਤਰਾ ਦਰਅਸਲ ਪੰਜਾਬ ਨੂੰ ਬਚਾਉਣ ਵਲ ਸੇਧਿਤ ਨਹੀਂ ਬਲਕਿ ਬਾਦਲ ਪ੍ਰਵਾਰ ਦੀ ਦਿਨੋ ਦਿਨ ਖਤਮ ਹੋ ਰਹੀ ਹੋਂਦ ਅਤੇ ਪੰਜਾਬ ਵਿੱਚੋਂ ਸ਼੍ਰੌਮਣੀ ਅਕਾਲੀ ਦਲ ਦੀ ਖਾਤਮੇ ਵਲ ਵਧ ਰਹੀ ਸਿਆਸੀ ਸ਼ਾਖ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਡੀ ਹੁਣ ਸਿਆਸੀ ਪਟੜੀ ਤੋਂ ਲਹਿ ਚੁੱਕੀ ਹੈ ਜਿਸ ਦੇ ਚਲਦਿਆਂ ਇਸ ਨੂੰ ਹੁਣ ਦੁਬਾਰਾ ਪਟੜੀ ਤੇ ਚਾੜ੍ਹਨਾ ਮੁਸ਼ਕਿਲ ਹੈ। ਉਨਹਾਂ ਇਹ ਵੀ ਕਿਹਾ ਕਿ ਇੱਕ ਵਾਰ ਪਟੜੀ ਤੋਂ ਲਹਿ ਚੁੱਕੀ ਗੱਡੀ ਵਿੱਚ ਸਵਾਰੀ ਕਦੇ ਨਹੀਂ ਚੜ੍ਹਦੀ ਅਤੇ ਨਾ ਹੀ ਉਸ ਦੇ ਚਾਲਕਾਂ ਅਤੇ ਮਾਲਕਾਂ ਦੀਆਂ ਗੱਲਾਂ ਤੇ ਭਰੋਸਾ ਕਰਨ ਨੂੰ ਤਿਆਰ ਹੁੰਦੀ ਹੈ।ਪੰਜਾਬ ਦੀਆਂ ਸੜਕਾਂ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਪਿਛਲੇ ਸਮੇਂ ਹੜਾਂ ਸਮੇ ਲੰਿਕ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਉਹ ਠੀਕ ਕਰਵਾ ਰਹੇਂ ਹਾਂ ਅਤੇ ਜਿਹੜੀਆਂ ਸੜਕਾਂ ਤਕਰੀਬਨ 8800 ਕਿਲੋਮੀਟਰ ਹਰ ਸਾਲ ਠੀਕ ਹੋਣੀਆਂ ਚਾਹੀਦੀਆਂ ਸਨ ਉਹ ਹਜੇ ਪੈਡਿੰਗ ਪਈਆਂ ਹਨ ਜਿੰਨੇ ਫੰਡ ਸਾਡੇ ਕੋਲ ਪਏ ਸਨ ਉਹ ਲਾ ਕੇ ਰਿਪੇਅਰ ਕੀਤੀਆਂ ਹਨ ।ਮੰਡੀ ਬੋਰਡ ਦਾ ਤਕਰੀਬਨ ਸਾਢੇ ਪੰਜ ਕਰੋੜ ਦਾ ਰੂਰਲ ਡਿਵੈਲਪਮੈਟ ਦਾ ਫੰਡ ਕੇਂਦਰ ਸਰਕਾਰ ਵੱਲ ਬਕਾਇਆ ਪਿਆ ਹੈ ਜਿਸ ਨੂੰ ਹਾਸਲ ਕਰਨ ਲਈ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਕੇਸ ਵੀ ਪਾਇਆ ਹੈ ਜਦੋਂ ਸਾਨੂੰ ਇਹ ਫੰਡ ਰਲੀਜ ਹੋ ਜਾਂਦਾ ਹੈ ਤਾਂ ਪੰਜਾਬ ਦੀਆਂ ਸੜਕਾਂ ਦੀ ਕਾਇਆ ਕਲਪ ਹੋ ਜਾਵੇਗੀ ਉਸ ਸਮੇ ਉਨਾਂ ਨਾਲ ਇਨਫੋਟੈਕ ਦੇ ਚੇਅਰਮੈਨ ਡਾ.ਗੁਨਿੰਦਰਜੀਤ ਸਿੰਘ ਮਿੰਕੂ ਜਵੰਦਾ ਵੀ ਹਾਜਰ ਸਨ ।