ਚੰਡੀਗੜ੍ਹ: ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ ਪੰਜਾਬ ਦੇ ਚੇਅਰਮੈਨ ਸਤਿਆ ਗੋਪਾਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਹ ਦਿੱਲੀ ਦੇ ਰਿਟਾਇਰਡ ਆਈਏਐਸ ਅਧਿਕਾਰੀ ਸਨ ਅਤੇ ਉਨ੍ਹਾਂ ਦੀ ਨਿਯੁਕਤੀ ਦਸੰਬਰ 2022 ‘ਚ ਕੀਤੀ ਗਈ ਸੀ। ਇਸ ਨਿਯੁਕਤੀ ਬਾਅਦ ਵਿਰੋਧੀ ਧਿਰ ਨੇ ਸਵਾਲ ਵੀ ਚੁਕੇ ਸਨ। ਸਤਿਆ ਗੋਪਾਲ ਦੇ ਅਸਤੀਫ਼ੇ ਦਾ ਕਾਰਨ ਪਤਾ ਨਹੀਂ ਲਗਿਆ ਪਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦਾ ਅਸਤੀਫ਼ਾ ਤੁਰਤ ਹੀ ਪ੍ਰਵਾਨ ਕਰ ਲਿਆ ਗਿਆ ਹੈ।