ਪਟਿਆਲਾ : ਪਿੰਡਾਂ ਅਤੇ ਸ਼ਹਿਰਾਂ ਅੰਦਰ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਲੋਕਾਂ ਲਈ ਖੌਫ਼ ਬਣਦੀ ਜਾ ਰਹੀ ਹੈ। ਜਾਨਵਰਾਂ ਨੂੰ ਮਾਰਨਾ ਕਾਨੂੰਨ ਅਨੁਸਾਰ ਇਕ ਅਪਰਾਧ ਮੰਨਿਆ ਜਾਣ ਕਾਰਨ ਨਾ ਤਾਂ ਸਰਕਾਰ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਿਆ। ਜਾ ਰਿਹਾ ਹੈ ਅਤੇ ਨਾ ਹੀ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਰਹੀ ਹੈ, ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਰਸਟ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਇਥੇ ਆਵਾਰਾ ਕੁੱਤਿਆਂ ਨੇ ਇਕ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਪਿੰਡ ਬਰਸਟ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਤਰਨਪ੍ਰੀਤ ਸਿੰਘ ਅਤੇ ਇਕ ਹੋਰ ਬੱਚਾ ਪਤੰਗ ਲੁੱਟਣ ਲਈ ਖੇਤਾਂ ਵਿਚ ਗਏ। ਇਸ ਦੌਰਾਨ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਇਕ ਬੱਚਾ ਭੱਜ ਗਿਆ ਪਰ ਤਰਨਪ੍ਰੀਤ ਸਿੰਘ ਨੂੰ ਆਵਾਰਾ ਕੁੱਤਿਆ ਨੇ ਬੁਰੀ ਤਰ੍ਹਾਂ ਵੱਢ ਲਿਆ। ਖੇਤ ਵਿਚ ਜਾ ਰਹੇ ਇਕ ਵਿਅਕਤੀ ਨੇ ਬੜੀ ਮੁਸ਼ਕਲ ਨਾਲ ਨਾਲ ਕੁੱਤਿਆ ਦੇ ਝੁੰਡ ਨੂੰ ਭਜਾ ਦਿਤਾ ਅਤੇ ਬੱਚੇ ਨੂੰ ਅਪਣੇ ਘਰ ਲੈ ਆਇਆ। ਜ਼ਖ਼ਮੀ ਬੱਚ ਨੂੰ ਉਸ ਦੇ ਪਰਵਾਰਕ ਮੈਂਬਰਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।