ਮਲੇਰਕੋਟਲਾ, 18 ਫਰਵਰੀ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿੱਚ ਇਸ ਸਮੇਂ 12783 ਪਿੰਡ ਹਨ। ਇਨ੍ਹਾਂ ਸਮੁੱਚੇ ਪਿੰਡਾਂ ਵਿੱਚੋਂ ਸੂਬੇ ਦੇ ਲਗਭਗ 12000 ਪਿੰਡਾਂ ਵਿੱਚੋਂ ਹਰ 24 ਘੰਟਿਆ ਵਿੱਚ ਕੋਈ ਨਾ ਕੋਈ ਵਿਅਕਤੀ ਦਿੱਲੀ ਦੇ ਅੰਤਰਰਾਸ਼ਟਰੀ ਇੰਦਰਾ ਗਾਂਧੀ ਏਅਰਪੋਰਟ ਤੇਆਪਣੀ ਨਿੱਜੀ ਜਾਂ ਕਿਰਾਏ ਦੀ ਗੱਡੀ ਦੁਆਰਾ ਆਪਣੇਪ੍ਰਵਾਰ ਦੇ ਕਿਸੇ ਮੈਂਬਰ,ਬੱਚੇ,ਪਤੀ ਪਤਨੀ,ਦੋਸਤ ਮਿੱਤਰ ਜਾਂ ਕਿਸੇ ਨੇੜਲੇ ਰਿਸ਼ਤੇਦਾਰ ਨੂੰਛੱਡਣ ਜਾਂ ਲੈਕੇ ਆਉਣ ਲਈ ਅਕਸਰ ਆਉਂਦਾ ਜਾਂਦਾ ਰਹਿੰਦਾ ਹੈ। ਇਸ ਲੰਮੇਂ ਅਕਾਊ ਅਤੇ ਥਕਾਊ ਸਫਰ ਲਈ ਆਪਣੀਆ ਨਿੱਜੀ ਗੱਡੀਆਂ ਵਾਲੇ ਵੀ ਅਕਸਰ ਟੈਕਸੀਆਂ ਲੈਕੇ ਦਿੱਲੀ ਦੇਅਰਪੋਰਟ ਪਹੁੰਚਦੇ ਹਨ। ਇੱਕ ਮੋਟੇ ਜਿਹੇ ਅਨੁਮਾਨ ਅਨੁਸਾਰ ਅਗਰ ਪੂਰੇ ਪੰਜਾਬ ਵਿੱਚੋਂ ਤਕਰੀਬਨ 12000 ਗੱਡੀਆਂ ਰੋਜਾਨਾ ਦਿੱਲੀ ਜਾਣ ਅਤੇ ਹਰ ਟੈਕਸੀ ਨੂੰ 7000 ਰੁਪਏ ਕਿਰਾਏ ਵਜੋਂ ਅਦਾ ਕਰਨੇ ਪੈਣ ਤਾਂ ਪੰਜਾਬੀਆਂ ਦੇ ਇੱਕ ਦਿਨ ਵਿੱਚ 8 ਕਰੋੜ 40 ਲੱਖ ਰੁਪਏ ਖਰਚ ਹੋ ਰਹੇ ਹਨ। ਇਸ ਤੋਂ ਇਲਾਵਾ ਹਰ ਗੱਡੀ ਵਾਲੇ ਨੂੰ ਨੈਸ਼ਨਲ ਹਾਈਵੇ ਅਥਾਰਟੀ ਨੂੰ ਟੋਲ ਟੈਕਸ ਦੇ ਰੂਪ ਵਿੱਚ ਲਗਭਗ 1000 ਰੁਪਏ ਵੱਖਰੇ ਦੇਣੇ ਪੈਂਦੇ ਹਨ। ਦਿੱਲੀ ਦੇ ਇਸ ਮਾਰਗ ਵਿੱਚ ਅਕਸਰ ਟੈਕਸੀਆਂ ਵਾਲਿਆਂ ਨੂੰ ਪੰਜਾਬ,ਹਰਿਆਣਾ ਅਤੇ ਦਿੱਲੀ ਦੀ ਟ੍ਰੈਫਿਕ ਪੁਲਿਸ ਦਾ ਵੀ ਕਈ ਵਾਰ ਚਾਹ ਪਾਣੀ ਕਰਨਾ ਪੈਂਦਾ ਹੈ। ਦਿੱਲੀ ਪਹੁੰਚਣ ਤੋਂ ਪਹਿਲਾਂ ਦਿੱਲੀ ਵੱਲ ਸਫਰ ਕਰਨ ਵਾਲਿਆਂ ਨੂੰ ਜੀ.ਟੀ.ਰੋਡ ਤੇ ਖੁੱਲੇ ਢਾਬਿਆਂ ਵਾਲਿਆਂ ਨੂੰ ਚਾਹ ਦਾ ਕੱਪ ਵੀਹ ਰੁਪਏ ਅਤੇ ਰੋਟੀ ਦੀ ਥਾਲੀ ਲਗਭਗ 200 ਰੁਪਏ ਪ੍ਰਤੀ ਵਿਅਕਤੀ ਛਕਣੀ ਪੈਂਦੀ ਹੈ। ਇੰਜਣ,ਟਾਇਰ,ਟੁੱਟ ਭੱਜ,ਮੈਨਟੀਨੈਂਸ,ਐਕਸੀਡੈਂਟ,ਸਮਾਂ,ਸ਼ਕਤੀ ਅਤੇ ਊਰਜਾ ਵੱਖਰੀ ਨਸ਼ਟ ਕਰਨੀ ਪੈਂਦੀ ਹੈ। ਦਿੱਲੀ ਵਿੱਚ ਦਾਖਲ ਹੋ ਜਾਣ ਤੋਂ ਬਾਅਦ ਏਅਰਪੋਰਟ ਵੱਲ ਆਉਣ ਜਾਣ ਦੇ ਤਕਰੀਬਨ 70 ਕਿਲੋਮੀਟਰ ਲੰਮੇਂ ਸਫਰ ਨੂੰ ਲੰਮੇਂ ਟ੍ਰੈਫਿਕ ਜਾਮਾਂ ਵਿੱਚੋਂ ਲੰਘਦਿਆ ਲਗਭਗ 4 ਘੰਟੇ ਅੰਸਤ ਖਰਚ ਹੁੰਦੇ ਹਨ। ਇਸ ਇੰਟਰਨੈਸ਼ਨਲ ਏਅਰਪੋਰਟ ਦੇ ਪਾਰਕਿੰਗ ਲੌਟ ਵਿੱਚ ਇੱਕ ਘੰਟਾ ਗੱਡੀ ਖੜੀ ਕਰਨ ਦਾ 100 ਰੁਪਏ ਅਤੇ 20 ਫੀ ਸਦੀ ਜੀ ਐਸ ਟੀ ਦੇਣਾ ਪੈਂਦਾ ਹੈ। ਪਾਰਕਿੰਗ ਦੀ ਪਰਚੀ ਖੋ ਜਾਣ ਤੇ ਨਵੀਂ ਪਰਚੀ ਬਣਾਉਣ ਦੀ ਫੀਸ 1200 ਰੁਪਏ ਹੈ ਅਤੇ ਉੱਪਰੋਂ ਸਿਤਮ ਦੀ ਗੱਲ ਇਹ ਹੈ ਕਿ ਇਸ ਪਾਰਕਿੰਗ ਲੌਟ ਵਿੱਚ ਗੱਡੀ ਚੋਰੀ ਹੋ ਜਾਣ ਦੀ ਸੂਰਤ ਵਿੱਚ ਦਿੱਲੀ ਏਅਰਪੋਰਟ ਅਥਾਰਟੀ ਦੀ ਕੋਈ ਜਿੰਮੇਂਵਾਰੀ ਨਹੀਂ। ਏਅਰਪੋਰਟ ਦੇ ਦੇਅਰਾਈਵਲ ਅਤੇ ਡਿਪਾਰਚਰ ਗੇਟਾਂ ਦੇ ਨਜ਼ਦੀਕ ਖਾਣ ਪੀਣ ਵਾਲੀਆ ਦੁਕਾਨਾਂ ਤੋਂ 15 ਰੁਪਏ ਦਾ ਸੈਂਡਵਿੱਚ 42 ਰੁਪਏ ਦਾ ਅਤੇ 200 ਗਰਾਮ ਠੰਡੇ ਦੀ ਬੋਤਲ 80 ਰੁਪਏ ਦੀ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਦਿੱਲੀ ਦੇ ਰਾਹ ਵਿੱਚ ਸੈਕੜੇ ਲੁੱਟਾਂ ਖੋਹਾਂ,ਚੋਰੀ ਡਾਕੇ,ਜਾਨੀ ਨੁਕਸਾਨ ਅਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦਾ ਡਰ ਅਕਸਰ ਰਾਹਗੀਰਾਂ ਦੇ ਮਨ ਤੇ ਹਮੇਸ਼ਾ ਸਵਾਰ ਰਹਿਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਹੋਰ ਵੀ ਅਨੇਕਾਂ ਲੁਕਵੇਂ ਖਰਚ ਸ਼ਾਮਲ ਹਨ ਜਿੰਨ੍ਹਾਂ ਦਾ ਇੱਥੇ ਜ਼ਿਕਰ ਨਹੀਂ ਕੀਤਾ ਗਿਆ। ਕੁੱਲ ਮਿਲਾਕੇ ਅਗਰ ਇਨ੍ਹਾਂ ਸਮੱਸਿਆਵਾਂ ਦਾ ਪੰਜਾਬ ਸਰਕਾਰ ਗਹੁ ਨਾਲ ਵਿਚਾਰ ਕਰੇ ਤਾਂ ਪਤਾ ਲੱਗੇਗਾ ਕਿ ਪੰਜਾਬੀਆਂ ਨੂੰ ਸਿਰਫ ਦਿੱਲੀ ਜਾਣ ਲਈ ਹੀ ਪ੍ਰਤੀ ਦਿਨ ਕਰੋੜਾਂ ਅਤੇ ਇੱਕ ਸਾਲ ਵਿੱਚ ਅਰਬਾਂ ਖਰਬਾਂ ਰੁਪਏ ਦੀ ਰਾਸ਼ੀ ਖਰਚ ਕਰਨੀ ਪੈਂਦੀ ਹੈ। ਇੱਕ ਸਾਲ ਦੀ ਇਸ ਰਾਸ਼ੀ ਨਾਲ ਦਿੱਲੀ ਨਾਲੋਂ ਵੀ ਵਿਸਾਲ ਅੰਤਰਰਾਸ਼ਟਰੀ ਏਅਰਪੋਰਟ ਪੰਜਾਬ ਵਿੱਚ ਕਿਤੇ ਵੀ ਉਸਾਰਿਆ ਜਾ ਸਕਦਾ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ,ਚੰਡੀਗੜ੍ਹ,ਸਾਹਨੇਵਾਲ ਜਾਂ ਅੰਮ੍ਰਿਤਸ਼ਰ ਦੇ ਏਅਰਪਰਟਾਂ ਵੱਲ ਤਵੱਕੋ ਦੇਣ ਜਾਂ ਏਅਰਫੋਰਸ ਦੇ ਆਦਮਪੁਰ ਜਾਂ ਹਲਵਾਰਾ ਏਅਰਪੋਰਟਾਂ ਵਿੱਚੋਂ ਕਿਸੇ ਇੱਕ ਨੂੰ ਅੰਤਰਰਾਸ਼ਟਰੀ ਏਅਰਪੋਰਟ ਦੀ ਸ਼ਕਲ ਦੇਣ ਤਾਂ ਪੰਜਾਬੀ ਉਨ੍ਹਾਂ ਦਾ ਅਹਿਸਾਨ ਕਦੇ ਨਹੀਂ ਭੁਲਾਉਣਗੇ।