ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਵਾਰਾਣਸੀ ਦੇ ਗਿਆਨਵਾਪੀ ਮਸਜਿਦ ਕੰਪਲੈਕਸ ‘ਚ ਸਥਿਤ ਵਿਆਸ ਜੀ ਦੇ ਤਹਿਖਾਨੇ ‘ਚ ਹਿੰਦੂਆਂ ਨੂੰ ਪੂਜਾ ਦੀ ਆਗਿਆ ਦੇਣ ਵਾਲੇ ਵਾਰਾਣਸੀ ਅਦਾਲਤ ਦੇ ਹੁਕਮਾਂ ਖਿਲਾਫ ਅਪੀਲ ‘ਤੇ ਸੁਣਵਾਈ ਸੋਮਵਾਰ ਨੂੰ ਟਾਲ ਦਿੱਤੀ ਅਤੇ ਅਗਲੀ ਤਰੀਕ 15 ਫਰਵਰੀ ਤੈਅ ਕੀਤੀ ਹੈ। ਵਾਰਾਣਸੀ ਅਦਾਲਤ ਦੇ ਹੁਕਮਾਂ ਵਿਰੁੱਧ ਅੰਜੁਮਨ ਇੰਤੇਜ਼ਾਮੀਆ ਮਸਜਿਦ ਕਮੇਟੀ ਦੇ ਵਕੀਲ ਐਸ.ਐੱਫ. ਏ. ਨਕਵੀ ਅਤੇ ਪੁਨੀਤ ਗੁਪਤਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨਕਵੀ ਦੀ ਅਪੀਲ ‘ਤੇ ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਸੁਣਵਾਈ ਮੁਲਤਵੀ ਕਰਨ ਦਾ ਹੁਕਮ ਪਾਸ ਕੀਤਾ।
![](https://bgcnews.in/wp-content/uploads/2024/02/Gianvapi.webp)