ਸੰਗਰੂ੍ਰਰ,7 ਅਪ੍ਰੈਲ (ਬਲਵਿੰਦਰ ਸਿੰਘ ਭੁੱਲਰ) : ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸ਼ਰ ਵਿੱਚ ਮਿਤੀ 8 ਜੁਲਾਈ 2009 ਨੂੰ ਸਿੱਖਾਂ ਦੇ ਪੰਜ ਸਰਵਉੱਚ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਇੱਕ ਜਰੂਰੀ ਮੀਟਿੰਗ ਇਸ ਦੇ ਦਫਤਰ ਸਕੱਤਰੇਤ ਵਿੱਖੇ ਹੋਈ ਸੀ ਜਿਸ ਵਿੱਚ ਪੰਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਵਲੋਂ ਮਤਾ ਨੰਬਰ 10 ਰਾਹੀਂ ਸਮੁੱਚੀ ਸਿੱਖ ਕੌਮ ਨੂੰ ਇਹ ਆਦੇਸ਼ ਕੀਤਾ ਗਿਆ ਸੀ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਬੈਂਚ ਜਾਂ ਕੁਰਸੀਆਂ ਨਾ ਲਗਾਈਆਂ ਜਾਣ ਕਿਉਂਕਿ ਇਹ ਸਾਡੇ ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਹੈ। ਇਸ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਅਗਰ ਕੋਈ ਵੀ ਸ਼ਰਧਾਲੂ ਢਿੱਲਾ ਮੱਠਾ ਜਾਂ ਬੀਮਾਰ ਹੈ ਤਾਂ ਉਨ੍ਹਾਂ ਲਈ ਜਿੱਥੇ ਦਰਬਾਰ ਸਾਹਿਬ ਹਾਲ ਦੇ ਬਾਹਰ ਨਾਲ ਲਗਦੇ ਵਰਾਂਡੇ ਵਿੱਚ ਬੈਂਚ ਜਾਂ ਕੁਰਸੀਆਂ ਲਗਾਈਆਂ ਜਾਣ ਉੱਥੇ ਇਨ੍ਹਾਂ ਲਈ ਇੱਕ ਵੱਖਰੀ ਟੀ.ਵੀ.ਸਕਰੀਨ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਕਿ ਉਹ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਵੀ ਦਰਬਾਰ ਸਾਹਿਬ ਅੰਦਰ ਚੱਲ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਗੁਰਬਾਣੀ ਜਾਂ ਕਥਾ ਕੀਰਤਨ ਦਾ ਆਨੰਦ ਮਾਣ ਸਕਣ ਪਰ ਸਿੰਘ ਸਾਹਿਬਾਨਾਂ ਵਲੋਂ ਜਾਰੀ ਕੀਤੇ ਗਏ ਇਸ ਆਦੇਸ਼ ਦੇ ਬਾਵਜੂਦ ਵੀ ਦੇਸ਼ ਵਿਦੇਸ਼ਾਂ ਦੇ ਕਈ ਸੈਂਕੜੇ ਗੁਰਦੁਆਰਿਆਂ ਦੀਆਂ ਇਮਾਰਤਾਂ ਦੇ ਅੰਦਰੋਂ ਬੈਂਚ ਅਤੇ ਕੁਰਸੀਆਂ ਬਾਹਰ ਨਹੀਂ ਕੱਢੀਆਂ ਗਈਆਂ ਜਿਸ ਦੇ ਚਲਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਮੁੱਚੀ ਸਿੱਖ ਕੌਮ ਲਈ ਅਜਿਹਾ ਹੀ ਇੱਕ ਹੋਰ ਮਤਾ ਮਿਤੀ 22 ਨਵੰਬਰ 2013 ਨੂੰ ਦੁਬਾਰਾ ਜਾਰੀ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਅੰਦਰ ਪਏ ਬੈਂਚ ਅਤੇ ਕੁਰਸੀਆਂ ਤੁਰੰਤ ਬਾਹਰ ਕੱਢੀਆਂ ਜਾਣ। ਸਿੱਖ ਮਰਿਯਾਦਾ ਨਾਲ ਸਬੰਧਤ ਇਹ ਮਸਲਾ ਹੁਣ ਸਿੱਖ ਪੰਥ, ਸਮੁੱਚੀ ਸਿੱਖ ਕੌਮ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਰੂਬਰੂ ਹੈ ਕਿ ਉਹ ਇਸ ਦਿਸ਼ਾਂ ਵਿੱਚ ਕੋਈ ਸਾਰਥਿਕ ਫੈਸਲੇ ਲੈਣਗੀਆਂ ਜਾਂ ਨਹੀਂ ਕਿਉਂਕਿ ਸੂਬੇ ਦੇ ਕਈ ਸੈਂਕੜੇ ਗੁਰਦੁਆਰਿਆਂ ਅੰਦਰ ਹੁਣ ਵੀ ਕੁਰਸੀਆਂ ਅਤੇ ਬੈਂਚ ਪਹਿਲਾਂ ਦੀ ਤਰਾਂ੍ਹ ਲਗਾਏ ਹੋਏ ਹਨ ਅਤੇ ਗੁਰੁ ਘਰਾਂ ਦੀਆਂ ਕਮੇਟੀਆਂ ਇਸ ਸਭ ਕੁੱਝ ਦੇ ਬਾਵਜੂਦ ਵੀ ਕੁਰਸੀਆਂ ਦਰਬਾਰ ਸਹਿਬ ਤੋਂ ਬਾਹਰ ਕੱਢਣ ਤੋਂ ਇਨਕਾਰੀ ਹਨ ।