Vo ਅੱਜ ਜਿਲ੍ਾ ਸੰਗਰੂਰ ਵਿਖੇ ਪੈਟਰੋਲ ਪੰਪਾਂ ਤੇ ਲੰਬੀ ਲਾਈਨ ਲੱਗੀ ਹੋਈ ਹੈ ਜਿੱਥੇ ਕਿ ਦੇਖਣ ਨੂੰ ਮਿਲ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪੈਟਰੋਲ ਪਵਾਉਣ ਦੇ ਲਈ ਲਾਈਨਾਂ ਤੇ ਲੱਗੇ ਹੋਏ ਹਨ ਪਰ ਕੁਛ ਪੈਟਰੋਲ ਪੰਪਾਂ ਤੇ ਪੈਟਰੋਲ ਖਤਮ ਹੋ ਚੁੱਕਿਆ ਹੈ। ਕਾਰਨ ਹੈ ਕਿ ਜੋ ਸਰਕਾਰ ਵੱਲੋਂ ਨਵੇਂ ਕਾਨੂੰਨ ਆਏ ਹਨ ਡਰਾਈਵਰਾਂ ਲਈ ਜਿਸ ਵਿੱਚ ਜੇਕਰ ਡਰਾਈਵਰ ਐਕਸੀਡੈਂਟ ਕਰਕੇ ਉਥੋਂ ਭੱਜਦਾ ਹੈ ਤਾਂ ਉਸਦੇ ਲਈ ਸਖਤ ਕਾਨੂੰਨ ਲਾਗੂ ਕੀਤੇ ਗਏ ਹਨ ਜੇਕਰ ਕੋਈ ਡਰਾਈਵਰ ਐਕਸੀਡੈਂਟ ਕਰਦਾ ਹੈ ਤਾਂ 7 ਲੱਖ ਰੁਪ ਜੁਰਮਾਨਾ ਅਤੇ ਕੁਝ ਸਮੇਂ ਦੀ ਕੈਦ ਹੈ ਜਿਸ ਨੂੰ ਲੈ ਕੇ ਡਰਾਈਵਰ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਦਾ ਅਸਰ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਦੇਖਿਆ ਗਿਆ ਹੈ ਕਿ ਲੋਕ ਪੈਟਰੋਲ ਪਾਉਣ ਦੇ ਲਈ ਲੰਬੀ ਲਾਈਨਾਂ ਦੇ ਵਿੱਚ ਲੱਗੇ ਹੋਏ ਹਨ ਉਥੇ ਹੀ ਲੋਕਾਂ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਇਹ ਹੜਤਾਲ ਲੰਬੇ ਸਮੇਂ ਤੱਕ ਚੱਲ ਸਕਦੀ ਹੈ ਜਿਸ ਦਾ ਉਹਨਾਂ ਨੂੰ ਡਰ ਹੈ ਇਸ ਕਰਕੇ ਉਹ ਅੱਜ ਪੈਟਰੋਲ ਪਵਾ ਰਹੇ ਹਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਦਿੱਕਤ ਨਾ ਆਵੇ ਕਈਆਂ ਨੇ ਕਿਹਾ ਕਿ ਪੈਟਰੋਲ ਪਾਉਣ ਦੇ ਲਈ ਉਹਨਾਂ ਨੂੰ ਦੋ ਦੋ ਘੰਟੇ ਉਡੀਕ ਕਰਨੀ ਪਈ ਹੈ। ਅਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹ ਮਸਲਾ ਜਲਦੀ ਹੱਲ ਹੋਵੇ ਤਾਂ ਜੋ ਆਮ ਜਨਤਾ ਨੂੰ ਕੋਈ ਦਿੱਕਤ ਨਾ ਆਵੇ ਵਾਈਟ ਆਮ ਜਨਤਾ