ਦਾਜ ਦਹੇਜ਼ ਰੋਕੂ ਕਾਨੂੰਨ ਦੇ ਸੈਕਸ਼ਨ 3, ਐਕਟ 1961 ਵਿੱਚ ਇਹ ਸਪਸ਼ਟ ਦਰਜ਼ ਕੀਤਾ ਗਿਆ ਹੈ ਕਿ ਦਾਜ਼ ਲੈਣਾ ਅਤੇ ਦਾਜ਼ ਦੇਣਾ ਦੋਵੇਂ ਅਪਰਾਧ ਦੀ ਸ਼ੇ੍ਰਣੀ ਵਿੱਚ ਆਉਂਦੇ ਹਨ ਜਿਸ ਦੇ ਚਲਦਿਆਂ ਦਾਜ਼ ਦੇਣ ਅਤੇ ਦਾਜ਼ ਲੈਣ ਵਾਲੇ ਦੋਵਾਂ ਪ੍ਰਵਾਰਾਂ ਖਿਲਾਫ ਇਸ ਸਮਾਜਕ ਅਪਰਾਧ ਲਈ ਪਰਚਾ ਦਰਜ਼ ਕੀਤਾ ਜਾ ਸਕਦਾ ਹੈ। ਪੰਜਾਬ ਅੰਦਰ ਦਾਜ ਪ੍ਰਥਾ ਬਹੁਤ ਆਮ ਜਿਹੀ ਗੱਲ ਹੈ ਅਤੇ ਪਿਛਲੇ ਸਮੇਂ ਦੌਰਾਨ ਇਸੇ ਬੁਰਾਈ ਕਾਰਨ ਪੰਜਾਬ ਅੰਦਰ ਹਜ਼ਾਰਾਂ ਧੀਆਂ ਦਾਜ਼ ਦੀ ਬਲੀ ਚੜੀਆਂ ਹਨ। ਜਿਵੇਂ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ,ਕੈਨੇਡਾ ਅਤੇ ਨਿਊਜੀਲੈਂਡ ਵਰਗੇ ਵਿਕਸਤ ਦੇਸ਼ਾਂ ਅੰਦਰ ਦਾਜ ਵਰਗੀ ਕੋਈ ਪ੍ਰਥਾ ਨਹੀਂ ਹੈ ਇਸੇ ਤਰਾਂ ਸਾਡੇ ਦੇਸ਼ ਦੇ ਉੱਤਰ ਪੂਰਬ ਸਥਿੱਤ ਕੁਝ ਸੂਬੇ ਜਿਵੇਂ ਮਿਜ਼ੋਰਮ,ਨਾਗਾਲੈਂਡ ਅਤੇ ਮੇਘਾਲਿਆਂ ਅੰਦਰ ਵੀ ਦਾਜ ਦਹੇਜ਼ ਵਰਗੀ ਕੋਈ ਸਮਾਜਕ ਪ੍ਰਥਾ ਮੌਜੂਦ ਨਹੀਂ।2014 ਦੌਰਾਨ ਨਾਗਾਲੈਂਡ ਵਿੱਚ ਦਾਜ ਨਾਲ ਸਬੰਧਤ ਇੱਕ ਵੀ ਮੌਤ ਨਹੀਂ ਹੋਈ ਜਦ ਕਿ ਇਸ ਸਾਲ ਦੌਰਾਨ ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਦਾਜ ਦੀ ਬੁਰਾਈ ਕਾਰਨ ਸਿਰਫ ਇੱਕ-ਇੱਕ ਮੌਤ ਰਜਿਸਟਰਡ ਕੀਤੀ ਗਈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੋਂ ਇਲਾਵਾ ਗੁਰੂਆਂ,ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਜਿੱਥੇ ਹਜ਼ਾਰਾਂ ਧਾਰਮਿਕ ਸਥਾਨ ਹਨ ਪਰ ਇਸੇ ਧਰਤੀ ਤੇ ਦਾਜ ਦਹੇਜ਼ ਦੀ ਸਭ ਤੋਂ ਵੱਧ ਭੈੜੀ੍ਹ ਪ੍ਰਥਾ ਹੈ ਅਤੇ ਇਸੇ ਹੀ ਸੂਬੇ ਅੰਦਰ ਹਜ਼ਾਰਾਂ ਨਵ-ਵਿਆਹੁਤਾ ਲੜਕੀਆਂ ਦਾਜ ਦਹੇਜ਼ ਦੀ ਬਲੀ ਚੜ੍ਹ ਚੁੱਕੀਆਂ ਹਨ। ਪੰਜਾਬ ਅਤੇ ਹਰਿਆਣਾ ਵਿੱਚ ਦਾਜ਼ ਪ੍ਰਥਾ ਦੀ ਸਮਾਜਿਕ ਬੁਰਾਈ ਕਾਰਨ ਲੋਕ ਧੀਆਂ ਜੰਮਣ ਤੋਂ ਡਰਨ ਲੱਗ ਪਏ ਸਨ ਜਿਸ ਦੇ ਚਲਦਿਆਂ ਇਨ੍ਹਾਂ ਦੋਵਾਂ ਸੂਬਿਆਂ ਅੰਦਰ ਹੁਣ ਲੰਿਗ ਅਨੁਪਾਤ ਇੰਨਾ੍ਹ ਬੁਰੀ ਤਰਾਂ੍ਹ ਗੜਬੜਾ੍ਹ ਗਿਆ ਹੈ ਕਿ ਇਸ ਦੀ ਨਿਕਟ ਭਵਿੱਖ ਵਿੱਚ ਭਰਪਾਈ ਕਰਨਾ ਅਸੰਭਵ ਹੈ।
ਪੇਸ਼ਕਸ: ਅਮਰੀਕ ਸਿੰਘ ਸੰਘਾ,