ਜਲੰਧਰ ਦੇ ਲੰਬਾ ਪਿੰਡ ਵਿੱਚ ਪੈਂਦੇ ਸੇਵਾ ਕੇਂਦਰ ਵਿੱਚ ਕੱਲ ਦੇਰ ਰਾਤ ਨੂੰ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਉਹਨਾਂ ਨੇ ਸੁਵਿਧਾ ਸੇਵਾ ਕੇਂਦਰ ਵਿੱਚੋਂ ਲੱਖਾਂ ਦਾ ਸਮਾਨ ਲੈ ਕੇ ਫਰਾਰ ਹੋ ਗਏ
ਗੱਲਬਾਤ ਦੌਰਾਨ ਸੇਵਾ ਕੇਂਦਰ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਕਿਰਨ ਨੇ ਦੱਸਿਆ ਕਿ ਉਸ ਨੂੰ ਸਵੇਰੇ 8 ਵਜੇ ਦੇ ਕਰੀਬ ਫੋਨ ਆਇਆ ਕਿ ਸੇਵਾ ਕੇਂਦਰ ਦੇ ਸਾਰੇ ਗੇਟ ਟੁੱਟੇ ਹੋਏ ਨੇ ਤੇ ਜਦੋਂ ਕਿਰਨ ਸੇਵਾ ਕੇਂਦਰ ਦੇ ਵਿੱਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਸੇਵਾ ਕੇਂਦਰ ਦੇ ਵਿੱਚ ਚੋਰੀ ਹੋਈ ਹੈ ਉਸਨੇ ਦੇਖਿਆ ਕਿ ਸੇਵਾ ਕੇਂਦਰ ਦੇ ਵਿੱਚ ਪਏ 16 ਤੋਂ ਵੀ ਜਿਆਦਾ ਬੈਟਰੀਆਂ ਡੀਵੀਆਰ ਅਤੇ ਹੋਰ ਕੀਮਤੀ ਸਮਾਨ ਨੂੰ ਚੋਰ ਲੈ ਕੇ ਫਰਾਰ ਹੋ ਗਏ
ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਸਾਨੂੰ ਸਵੇਰੇ 8 ਵਜ 30 ਮਿੰਟ ਤੇ ਕਾਲ ਆਈ ਕੀ ਜਲੰਧਰ ਦੇ ਲੰਬਾ ਪਿੰਡ ਸੇਵਾ ਕੇਂਦਰ ਦੇ ਵਿੱਚ ਚੋਰੀ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਜਾਇਜਾ ਲਿਆ ਹੈ ਜਲਦ ਹੀ ਇਸ ਤੇ ਕਾਰਵਾਈ ਕਰਾਂਗੇ
ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪਹਿਲਾ ਜਦੋਂ ਜਲੰਧਰ ਦੇ ਲੰਮਾ ਪਿੰਡ ਸੇਵਾ ਕੇਂਦਰ ਦੇ ਵਿੱਚ ਚੋਰਾ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਦੋਂ ਸੇਵਾ ਕੇਂਦਰ ਦੇ ਵਿੱਚ ਚੋਰੀ ਹੋਣ ਤੋਂ ਬਚਾਅ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਸਤ ਦੀ ਪੁਲਿਸ ਨੂੰ ਕੰਪਲੇਂਟ ਵੀ ਦਿੱਤੀ ਸੀ ਪਰ ਜਲੰਧਰ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਨਾ ਕਰਕੇ ਚੋਰਾਂ ਨੂੰ ਚੋਰੀ ਕਰਨ ਦੀ ਖੁੱਲੀ ਛੂਟ ਦੇ ਦਿੱਤੀ ਜਿਸ ਤੋਂ ਬਾਅਦ ਅੱਜ ਦੂਸਰੀ ਵਾਰ ਜਦੋਂ ਚੋਰ ਸੇਵਾ ਕੇਂਦਰ ਚ ਆਏ ਤੇ ਉਹਨਾਂ ਨੇ ਚੋਰੀ ਨੂੰ ਅੰਜਾਮ ਦੇ ਕੇ ਉਥੋਂ ਫਰਾਰ ਹੋ ਗਏ
ਬਾਈਟ : ਕਿਰਨ ( ਮਹਿਲਾ ਕਰਮਚਾਰੀ )
ਬਾਈਟ : ਪੁਲਸ ਕਰਮੀ