ਸਰਤਾਜ ਸਿੰਘ ਚਹਿਲ ਸੀਨੀਅਰ ਕਪਤਾਨ ਪੁਲੀਸ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਪੱਤਰਕਾਰ ਸੰਮੇਲਨ ਦੌਰਾਨ ਡੀ ਐਸ ਪੀ ਭਵਾਨੀਗੜ੍ਹ ਅਤੇ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ 27-12-2023 ਨੂੰ ਇਕ ਮੋਟਰ ਸਾਈਕਲ ਨੰਬਰ ਪੀ. ਬੀ. 52 ਏ-3014 ਮਾਰਕਾ ਸਪਲੈਂਡਰ ਰੰਗ ਕਾਲਾ ਜੋ ਪੈਪਸੀਕੋ ਫੈਕਟਰੀ ਦੇ ਬਾਹਰੋਂ ਅਤੇ ਇਕ ਮੋਟਰ ਸਾਈਕਲ ਨੰਬਰੀ ਪੀਬੀ 11 ਕੇ 2374 ਰੰਗ ਲਾਲ ਜੋ ਪਿੰਡ ਨੇੜੇ ਟੋਲਪਲਾਜਾ ਕਾਲਾਝਾੜ ਤੋਂ ਚੋਰੀ ਹੋਇਆ ਸੀ ਜਿਸ ਸਬੰਧੀ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 235 ਮਿਤੀ 30-12-2023 ਅ/ਧ 379 ਆਈ ਪੀ ਸੀ ਥਾਣਾ ਭਵਾਨੀਗੜ੍ਹ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਦੌਰਾਨੇ ਤਫਤੀਸ਼ ਸੀਨੀਅਰ ਅਫਸਰਾਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇੰਸ: ਅਜੇ ਕੁਮਾਰ ਮੁੱਖ ਅਫਸਰ ਭਵਾਨੀਗੜ੍ਹ ਅਤੇ ਐਸ ਆਈ ਮਲਕੀਤ ਸਿੰਘ ਇੰਚ: ਚੌਕੀ ਕਾਲਾਝਾੜ ਦੀ ਨਿਗਰਾਨੀ ਹੇਠ ਹੌਲਦਾਰ ਲਵਪ੍ਰੀਤ ਸਿੰਘ ਸਮੇਤ ਪੁਲੀਸ ਪਾਰਟੀ ਨੇ ਮੁਕੱਦਮਾ ਉਕਤ ਵਿਚ ਅਮਨਜੋਤ ਸਿੰਘ ਉਰਫ ਪਟਾਕਾ ਪੁੱਤਰ ਕੁਲਦੀਪ ਸਿੰਘ ਵਾਸੀ ਕਾਕੜਾ ਰੋਡ ਭਵਾਨੀਗੜ੍ਹ, ਅਰਮਾਨ ਖਾਨ ਪੁੱਤਰ ਹਰਮਨ ਸਿੰਘ ਵਾਸੀ ਬਹਿਲਾ ਪੱਤੀ ਭਵਾਨੀਗੜ੍ਹ ਹਾਲ ਪਿੰਡ ਸੁਧੇਵਾਲ ਥਾਣਾ ਭਾਦਸੋੀ ਜਿਲ੍ਹਾ ਪਟਿਆਲਾ ਅਤੇ ਹਰਮਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਹਿਲਾ ਪੱਤੀ ਭਵਾਨੀਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਵੱਚਖ ਵੱਖ ਥਾਵਾਂ ਤੋਂ ਚੋਰੀ ਕੀਤੇ ਮੋਟਰ ਸਾਇਕਲ ਬਰਾਮਦ ਕੀਤੇ ਗਏ। ਅਮਨਦੀਪ ਸਿੰਘ ਉਰਫ ਪਟਾਕਾ ਵਾਸੀ ਭਵਾਨੀਗੜ੍ਹ ਦੇ ਖਿਲਾਫ ਪਹਿਲਾਂ ਵੀ 2021 ਵਿੱਚ ਇਕ, 2022 ਵਿਚੱਕ ਅਤੇ 2023 ਵਿਚ ਦੋ ਮੁਕੱਦਮੇ ਦਰਜ ਹਨ।
ਉਕਤਾਨ ਦੋਸ਼ੀਆਂ ਕੋਲੋਂ ਚੋਰੀ ਦੇ 6 ਮੋਟਰ ਸਾਇਕਲ ਬਰਾਮਦ ਕੀਤੇ ਗਏ ਜਿੰਨ੍ਹਾਂ ਵਿਚ ਇਕ ਮੋਟਰ ਸਾਇਕਲ ਦੀ ਸਿਰਫ ਚਾਸੀ ਹੀ ਬਰਾਮਦ ਹੋਈ।
ਬਾਈਟ-
1.ਡੀ ਐਸ ਪੀ ਭਵਾਨੀਗੜ੍ਹ
- ਐਸਐਚ ਓ ਭਵਾਨੀਗੜ੍ਹ